ਵਾਹਦ ਨੂੰ ਜਲੰਧਰ ਲੈ ਕੇ ਪਹੁੰਚੀ ਵਿਜੀਲੈਂਸ ਟੀਮ ਵਲੋਂ ਪੁੱਛਗਿਛ ਜਾਰੀ
ਜਲੰਧਰ 30, ਸਤੰਬਰ (ਐਮ. ਐਸ. ਲੋਹੀਆ)- ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਦ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨੂੰ ਵਿਜੀਲੈਂਸ ਦੀ ਟੀਮ ਜਲੰਧਰ ਦਫ਼ਤਰ ਲੈ ਕੇ ਪਹੁੰਚੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਸ. ਐਸ. ਪੀ. ਵਿਜੀਲੈਂਸ ਅਤੇ ਦੋ ਡੀ. ਐਸ. ਪੀ. ਵਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸੰਬੰਧੀ ਫਿਲਹਾਲ ਕੋਈ ਵੀ ਅਧਿਕਾਰੀ ਕਿਸੇ ਤਰ੍ਹਾਂ ਦੀ ਜਾਣਕਰੀ ਨਹੀਂ ਦੇ ਰਿਹਾ ਹੈ।