ਇਸਰੋ ਨੇ ਫਿਰ ਬੁਲੰਦ ਕੀਤਾ ਸਫਲਤਾ ਦਾ ਝੰਡਾ, ਅਦਿੱਤਿਆ- ਐਲ1 ਮਿਸ਼ਨ ਤੋਂ ਆਈ ਇਹ ਖੁਸ਼ਖਬਰੀ!

ਨਵੀਂ ਦਿੱਲੀ , 30 ਸਤੰਬਰ – ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਇਕ ਤੋਂ ਬਾਅਦ ਇਕ ਸਫਲਤਾ ਦੇ ਝੰਡੇ ਗੱਡ ਰਿਹਾ ਹੈ । ਅਦਿੱਤਿਆ- ਐਲ1 ਮਿਸ਼ਨ ਨੂੰ ਲੈ ਕੇ ਬਹੁਤ ਚੰਗੀ ਖ਼ਬਰ ਆਈ ਹੈ । ਭਾਰਤੀ ਪੁਲਾੜ ਏਜੰਸੀ ਨੇ ਕਿਹਾ ਹੈ ਕਿ ਅਦਿੱਤਿਆ- ਐਲ1 ਨੇ ਧਰਤੀ ਤੋਂ 9.2 ਲੱਖ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਹੈ । ਇਸ ਨੇ ਧਰਤੀ ਦੇ ਪ੍ਰਭਾਵ ਦੇ ਖੇਤਰ ਨੂੰ ਸਫਲਤਾਪੂਰਵਕ ਟਾਲ ਕੇ ਇਸ ਦੂਰੀ ਨੂੰ ਪੂਰਾ ਕੀਤਾ ਹੈ । ਇਹ ਹੁਣ ਸੂਰਜ-ਧਰਤੀ ਲਾਗਰੇਂਜ ਪੁਆਇੰਟ 1 (ਐਲ1) ਵੱਲ ਵਧ ਰਿਹਾ ਹੈ ।