JALANDHAR WEATHER

ਔਰਤਾਂ ਨੇ ਬਜ਼ੁਰਗ ਦੀ ਜੇਬ 'ਚੋਂ ਕੱਢੇ 40 ਹਜ਼ਾਰ

ਤਰਨ ਤਾਰਨ, 30 ਸਤੰਬਰ – ਤਰਨ ਤਾਰਨ ਦੇ ਕਸਬਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਪੰਜਾਬ ਨੈਸ਼ਨਲ ਬੈਂਕ ਵਿਚ ਇਕ ਬਜ਼ੁਰਗ ਪੈਸੇ ਕਢਾਉਣ ਵਾਸਤੇ ਆਇਆ । ਬਜ਼ੁਰਗ ਨੇ 40 ਹਜ਼ਾਰ ਰੁਪਏ ਕਢਵਾ ਕੇ ਆਪਣੀ ਜੇਬ ਵਿਚ ਪਾ ਲਏ । ਉਹ ਬੈਂਕ ਵਾਲਿਆਂ ਨਾਲ ਕੁਝ ਗੱਲ ਕਰ ਰਿਹਾ ਸੀ ਤਾਂ ਦੋ ਔਰਤਾਂ ਉਸ ਦੇ ਪਿੱਛੇ ਆ ਖੜੀਆਂ ਹੋਈਆਂ ਅਤੇ ਬਜ਼ੁਰਗ ਦੀ ਜੇਬ ’ਚੋਂ ਬੜੀ ਹੀ ਚਲਾਕੀ ਦੇ ਨਾਲ ਪੈਸੇ ਕੱਢ ਕੇ ਰਫੂ ਚੱਕਰ ਹੋ ਗਈਆਂ । ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ ਹਨ । ਦੇਖਣ ਨੂੰ ਦੋਵੇਂ ਔਰਤਾਂ ਪੰਜਾਬੀ ਅਤੇ ਚੰਗੇ ਘਰ ਦੀਆਂ ਲੱਗ ਰਹੀਆਂ ਹਨ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ