ਪੱਛਮੀ ਬੰਗਾਲ : ਕੋਲਕਾਤਾ ਵਿਚ ਪਰਫਿਊਮ ਦੇ ਗੋਦਾਮ ਵਿਚ ਲੱਗੀ ਅੱਗ

ਕੋਲਕਾਤਾ (ਪੱਛਮੀ ਬੰਗਾਲ), 30 ਸਤੰਬਰ (ਏਐਨਆਈ) - ਕੋਲਕਾਤਾ ਵਿਚ ਇਕ ਪਰਫਿਊਮ ਗੋਦਾਮ ਵਿਚ ਭਿਆਨਕ ਅੱਗ ਲੱਗ ਗਈ । ਅਧਿਕਾਰੀਆਂ ਮੁਤਾਬਿਕ ਜਿਸ ਗੋਦਾਮ 'ਚ ਅੱਗ ਲੱਗੀ ਉਹ ਕੋਲਕਾਤਾ ਦੇ ਇਲੀਅਟ ਰੋਡ ਇਲਾਕੇ 'ਤੇ ਸਥਿਤ ਹੈ । ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ।