JALANDHAR WEATHER

ਮਦਰੱਸੇ ਚ ਮਾਸੂਮ ਬੱਚੇ ਉਪਰ ਅੰਨ੍ਹਾ ਤਸ਼ੱਦਦ

 ਮਲੇਰਕੋਟਲਾ, 2 ਅਕਤੂਬਰ (ਪਰਮਜੀਤ ਸਿੰਘ ਕੁਠਾਲਾ)-ਮਲੇਰਕੋਟਲਾ ਨੇੜਲੇ ਇਕ ਪਿੰਡ ਦੇ ਮਦਰੱਸੇ ਵਿਚ ਪੜ੍ਹ ਰਹੇ ਇਕ 12 ਸਾਲਾ ਮਾਸੂਮ ਬੱਚੇ ਉਪਰ ਮਦਰੱਸੇ ਦੇ ਮੌਲਵੀ ਅਤੇ ਉਸਦੇ ਭਰਾ ਵਲੋਂ ਚਾਰ ਹੋਰ ਵਿਦਿਆਰਥੀਆਂ ਦੀ ਮਦਦ ਨਾਲ ਅੰਨ੍ਹਾ ਤਸ਼ੱਦਦ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਜੇਰੇ ਇਲਾਜ਼ ਮਾਸੂਮ ਬੱਚੇ ਦੀ ਮਾਤਾ ਮੁਤਾਬਿਕ ਮਦਰੱਸੇ ਦੇ ਸੁੱਤੇ ਪਏ ਮੌਲਵੀ ਨੇ ਬੱਚਿਆਂ ਵਲੋਂ ਰੌਲਾ ਪਾਉਣ ਨਾਲ ਨੀਂਦ ਵਿਚ ਪਏ ਵਿਘਨ ਤੋਂ ਖਫ਼ਾ ਹੋ ਕੇ ਮਾਸੂਮ ਬੱਚੇ ਉਪਰ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਪੁਲਿਸ ਥਾਣਾ ਅਮਰਗੜ੍ਹ ਵਲੋਂ ਬੱਚੇ ਅਤੇ ਉਸ ਦੇ ਵਾਰਸਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ