ਮਹਾਰਾਸ਼ਟਰ:ਤੇਜ਼ ਰਫ਼ਤਾਰ ਟਰੱਕ ਵਲੋਂ ਕੁਚਲੇ ਜਾਣ 'ਤੇ 5 ਮਜ਼ਦੂਰਾਂ ਦੀ ਮੌਤ
ਬੁਲਢਾਨਾ, 2 ਅਕਤੂਬਰ-ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ਵਿਚੋਂ ਲੰਘਦੇ ਨਾਗਪੁਰ-ਮੁੰਬਈ ਕੌਮੀ ਮਾਰਗ 6 'ਤੇ ਅੱਜ ਤੜਕੇ 5.30 ਵਜੇ ਇਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਸੁੱਤੇ ਮਜ਼ਦੂਰਾਂ ਨੂੰ ਕੁਚਲ ਦਿੱਤਾ, ਜਿਸ ਕਾਰਨ 5 ਦੀ ਮੌਤ ਹੋ ਗਈ ਅਤੇ 5 ਜ਼ਖ਼ਮੀ ਹੋ ਗਏ। ਡਰਾਈਵਰ ਖ਼ਿਲਾਫ਼ ਥਾਣਾ ਨੰਦੂਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।