JALANDHAR WEATHER

ਨਿਊਜ਼ਕਲਿੱਕ ਨਾਲ ਜੁੜੇ ਕੁਝ ਪੱਤਰਕਾਰਾਂ ਨੂੰ ਲਿਆਂਦਾ ਗਿਆ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਫ਼ਤਰ

ਨਵੀਂ ਦਿੱਲੀ, 3 ਅਕਤੂਬਰ- ਮਿਲੀ ਜਾਣਕਾਰੀ ਅਨੁਸਾਰ ਨਿਊਜ਼ਕਲਿਕ ਨਾਲ ਜੁੜੇ ਕੁਝ ਪੱਤਰਕਾਰਾਂ ਨੂੰ ਲੋਧੀ ਰੋਡ ’ਤੇ ਸਥਿਤ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਦਫ਼ਤਰ ਲਿਆਂਦਾ ਗਿਆ। ਮਾਮਲੇ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ ਨਿਊਜ਼ ਪੋਰਟਲ ਦੇ ਪੱਤਰਕਾਰਾਂ ਦੇ ਲੈਪਟਾਪ ਅਤੇ ਮੋਬਾਈਲ ਫ਼ੋਨਾਂ ਤੋਂ ਡੰਪ ਕੀਤਾ ਡਾਟਾ ਬਰਾਮਦ ਕੀਤਾ ਹੈ, ਜਿਸ ’ਤੇ ਭਾਰਤ ਵਿਚ ਚੀਨ ਪੱਖੀ ਪ੍ਰਚਾਰ ਲਈ ਅਮਰੀਕੀ ਕਰੋੜਪਤੀ ਨੇਵਿਲ ਰਾਏ ਸਿੰਘਮ ਤੋਂ ਪੈਸੇ ਲੈਣ ਦਾ ਦੋਸ਼ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ