ਨਿਊਜ਼ਕਲਿੱਕ ਮਾਮਲਾ: ਪੱਤਰਕਾਰ ਉਰਮਿਲੇਸ਼ ਦੇ ਵਕੀਲ ਗੌਰਵ ਯਾਦਵ ਪੁੱਜੇ ਸਪੈਸ਼ਲ ਸੈੱਲ ਦਫ਼ਤਰ

ਨਵੀਂ ਦਿੱਲੀ, 3 ਅਕਤੂਬਰ- ਨਿਊਜ਼ਕਲਿੱਕ ਦੇ ਪੱਤਰਕਾਰ ਉਰਮਿਲੇਸ਼ ਦੇ ਵਕੀਲ ਗੌਰਵ ਯਾਦਵ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਦਫ਼ਤਰ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੌਰਵ ਯਾਦਵ ਨੇ ਕਿਹਾ ਕਿ ਉਰਮਿਲੇਸ਼ ਦੀ ਪਤਨੀ ਨੇ ਮੈਨੂੰ ਦੱਸਿਆ ਕਿ ਉਸ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫ਼ਿਲਹਾਲ ਮੇਰੇ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ।