ਪੁੱਤ ਦੇ ਸਦਮੇ ’ਚ ਮਾਂ ਵੀ ਚੱਲ ਵਸੀ

ਲੌਂਗੋਵਾਲ,3 ਅਕਤੂਬਰ (ਸ.ਸ.ਖੰਨਾ,ਵਿਨੋਦ)- ਸਥਾਨਕ ਕਸਬੇ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਦੋ ਦਿਨ ਪਹਿਲਾਂ ਆਪਣੇ ਪੁੱਤ ਸ਼ਿੰਗਾਰਾ ਸਿੰਘ ਦੀ ਮੌਤ ਦਾ ਦੁੱਖ ਨਾ ਝੱਲਦੀ ਮਾਤਾ ਗੁਰਦੇਵ ਕੌਰ ਵੀ ਅਕਾਲ ਚਲਾਣਾ ਕਰ ਗਈ । ਇਹ ਭਾਣਾ ਉਦੋਂ ਵਾਪਰਿਆ ਜਦੋਂ ਪਰਿਵਾਰਕ ਮੈਂਬਰ ਸ਼ਿੰਗਾਰਾ ਸਿੰਘ ਦੇ ਅੰਗੀਠੇ ਦੀ ਰਾਖ ਇੱਕਠੀ ਕਰਨ ਦੀ ਰਸਮ ਕਰਨ ਜਾ ਰਹੇ ਸਨ, ਉਦੋਂ ਮਾਤਾ ਆਪਣੇ ਪੁੱਤ ਦਾ ਸਦਮਾ ਨਾ ਸਹਾਰਦੀ ਹੋਈ ਆਪਣੇ ਪ੍ਰਾਣ ਤਿਆਗ ਗਈ।