JALANDHAR WEATHER

ਕੀ ਹੁਣ ਸਾਨੂੰ ਸੂਬੇ ’ਚ ਉਦਘਾਟਨ ਕਰਵਾਉਣ ਲਈ ਬਾਹਰ ਤੋਂ ਮੁੱਖ ਮੰਤਰੀ ਬੁਲਾਉਣੇ ਪੈਣਗੇ- ਸੁਨੀਲ ਜਾਖੜ

ਚੰਡੀਗੜ੍ਹ, 3 ਅਕਤੂਬਰ (ਦਵਿੰਦਰ ਸਿੰਘ)- ਬੀਤੇ ਕੱਲ੍ਹ ਪਟਿਆਲਾ ਵਿਖੇ ਕੇਜਰੀਵਾਲ ਵਲੋਂ ਹਸਪਤਾਲ ਦੇ ਇਕ ਵਾਰਡ, ਜਿਸ ’ਚ ਦਸ ਬੈਡ ਹਨ ਦਾ ਉਦਘਾਟਨ ਕੀਤਾ ਗਿਆ ਸੀ ਪਰ ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਾਨੂੰ ਹੁਣ ਬਾਹਰ ਤੋਂ ਉਦਘਾਟਨ ਕਰਨ ਲਈ ਮੁੱਖ ਮੰਤਰੀ ਬੁਲਾਉਣੇ ਪੈਣਗੇ ਤੇ ਕੀ ਮੁੱਖ ਮੰਤਰੀ ਮਾਨ ਦਿੱਲੀ ਦੇ ਮੁੱਖ ਮੰਤਰੀ ਤੋਂ ਛੋਟੇ ਹਨ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਕੀਤਾ। ਜਾਖੜ ਨੇ ਕਿਹਾ ਕਿ ਕੀ ਇਕ ਵਾਰਡ ਬਣਾਉਣ ’ਤੇ 50 ਕਰੋੜ ਦਾ ਪੈਸਾ ਲੱਗ ਸਕਦਾ ਹੈ? ਜਾਖੜ ਨੇ ਕਿਹਾ ਕਿ ਮਾਨ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਵਾਰਡ ਦੇ ਉਦਘਾਟਨ ਮੌਕੇ ਇੰਨੇ ਵੱਡੇ ਪੱਧਰ ’ਤੇ ਫੌਕੀ ਇਸ਼ਤਿਹਾਰਬਾਜ਼ੀ ਕਰਕੇ ਮਾਨ ਸਰਕਾਰ ਪੰਜਾਬ ਦੇ ਖ਼ਜ਼ਾਨੇ ’ਤੇ ਵਾਧੂ ਭਾਰ ਪਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ