JALANDHAR WEATHER

ਛੱਤੀਸਗੜ੍ਹ: ਪ੍ਰਧਾਨ ਮੰਤਰੀ ਨੇ ਜਗਦਲਪੁਰ ਵਿਚ ਤਾੜੋਕੀ-ਰਾਏਪੁਰ ਰੇਲ ਸੇਵਾ ਦੀ ਕੀਤੀ ਸ਼ੁਰੂਆਤ

ਰਾਏਪੁਰ, 3 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਸਤਰ ਦੇ ਜਗਦਲਪੁਰ ਵਿਚ ਤਾੜੋਕੀ-ਰਾਏਪੁਰ ਰੇਲ ਸੇਵਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦਾ ਸੁਪਨਾ ਉਦੋਂ ਪੂਰਾ ਹੋਵੇਗਾ ਜਦੋਂ ਹਰ ਰਾਜ, ਹਰ ਜ਼ਿਲ੍ਹੇ, ਹਰ ਪਿੰਡ ਦਾ ਵਿਕਾਸ ਹੋਵੇਗਾ…। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਲਈ, ਭੌਤਿਕ, ਡਿਜ਼ੀਟਲ ਅਤੇ ਸਮਾਜਿਕ ਬੁਨਿਆਦੀ ਢਾਂਚਾ ਵੀ ਇਸ ਦੇ ਅਨੁਸਾਰ ਹੋਣਾ ਚਾਹੀਦਾ ਹੈ। ਇਹੀ ਕਾਰਨ ਹੈ ਕਿ ਸਾਡੀ ਸਰਕਾਰ ਨੇ ਇਸ ਸਾਲ ਬੁਨਿਆਦੀ ਢਾਂਚੇ ’ਤੇ ਖ਼ਰਚ ਵਧਾ ਕੇ 10 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸੂਬੇ ’ਚ ਕਈ ਵੱਡੇ ਰੇਲਵੇ ਪ੍ਰਾਜੈਕਟ ਚੱਲ ਰਹੇ ਹਨ, ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਤਾੜੋਕੀ ਨੂੰ ਰੇਲਵੇ ਦੇ ਨਕਸ਼ੇ ’ਚ ਥਾਂ ਨਹੀਂ ਮਿਲੀ ਪਰ ਅੱਜ ਤਾੜੋਕੀ ਨੂੰ ਨਵੀਂ ਰੇਲਵੇ ਲਾਈਨ ਦਾ ਇਕ ਦਾ ਤੋਹਫ਼ਾ ਮਿਲ ਰਿਹਾ ਹੈ। ਇਸ ਨਾਲ ਆਦਿਵਾਸੀ ਭਾਈਚਾਰੇ ਨੂੰ ਸਹੂਲਤ ਮਿਲੇਗੀ ਅਤੇ ਇਹ ਸਾਰੇ ਰੇਲਵੇ ਪ੍ਰੋਜੈਕਟ ਇਸ ਖ਼ੇਤਰ ਵਿਚ ਵੱਡੀ ਗਿਣਤੀ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ