JALANDHAR WEATHER

‘ਮੇਰੀ ਮਾਟੀ ਮੇਰਾ ਦੇਸ਼’ ਪ੍ਰੋਗਰਾਮ ਦੇਸ਼ ਦੇ ਨਾਇਕਾਂ ਲਈ ਸ਼ਰਧਾਂਜਲੀ- ਅਨੁਰਾਗ ਠਾਕੁਰ

ਭੁਵਨੇਸ਼ਵਰ, 3 ਅਕਤੂਬਰ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਤੇ ਧਰਮਿੰਦਰ ਪ੍ਰਧਾਨ ਭੁਵਨੇਸ਼ਵਰ ਹਵਾਈ ਅੱਡੇ ’ਤੇ ਪਹੁੰਚੇ। ਉਹ ਭੁਵਨੇਸ਼ਵਰ ’ਚ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਸਮੇਤ ਕਈ ਪ੍ਰੋਗਰਾਮਾਂ ’ਚ ਹਿੱਸਾ ਲੈਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਦੇਸ਼ ਭਰ ਵਿਚ ਲੱਖਾਂ ਪ੍ਰੋਗਰਾਮ ਆਯੋਜਿਤ ਕੀਤੇ ਗਏ ਅਤੇ ਆਖ਼ਰੀ ਪ੍ਰੋਗਰਾਮ ਵਜੋਂ ‘ਮੇਰੀ ਮਾਟੀ ਮੇਰਾ ਦੇਸ਼’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ 6 ਲੱਖ ਤੋਂ ਵੱਧ ਪਿੰਡਾਂ ਦੇ 25 ਕਰੋੜ ਤੋਂ ਵੱਧ ਘਰਾਂ ਦੀ ਮਿੱਟੀ ਇਕੱਠੀ ਕਰਕੇ ਅੰਮ੍ਰਿਤ ਵਾਟਿਕਾਵਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਨਾਇਕਾਂ ਤੇ ਵੀਰਾਂ ਨੂੰ ਸਲਾਮ ਕਰਨ ਅਤੇ ਮਿੱਟੀ ਨੂੰ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ