ਅਟਾਰੀ ਸਰਹੱਦ ’ਤੇ 6 ਪਰਿਵਾਰਾਂ ਤੋਂ ਢਾਈ ਕਿਲੋ ਦੇ ਕਰੀਬ ਸੋਨਾ ਜ਼ਬਤ

ਅਟਾਰੀ, 3 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਪਾਕਿਸਤਾਨ ਸੂਬਾ ਸਿੰਧ ਦੇ ਰਹਿਣ ਵਾਲੇ ਸਿੰਧੀ ਹਿੰਦੂ ਜੋ ਭਾਰਤ ਵਿਖੇ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਾਕਿਸਤਾਨ ਤੋਂ ਅਟਾਰੀ ਵਾਹਗਾ ਸਰਹੱਰ ਰਾਹੀਂ ਭਾਰਤ ਪੁੱਜੇ ਸਨ। ਉਨ੍ਹਾਂ ਦੀ ਚੈਕਿੰਗ ਦੌਰਾਨ ਭਾਰਤੀ ਕਸਟਮ ਅਟਾਰੀ ਸਰਹੱਦ ਨੇ ਛੇ ਪਾਕਿਸਤਾਨੀ ਹਿੰਦੂ ਪਰਿਵਾਰਾਂ ਤੋਂ ਢਾਈ ਕਿਲੋ ਦੇ ਕਰੀਬ 24 ਕੈਰਟ ਦਾ ਸੋਨਾ ਜ਼ਬਤ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਅਟਾਰੀ ਸਰਹੱਦ ਵਿਖੇ ਕਸਟਮ ਵਿਭਾਗ ਵਲੋਂ ਜ਼ਬਤ ਕੀਤੇ ਸੋਨੇ ਦੀ ਕੀਮਤ 1.52 ਕਰੋੜ ਰੁਪਏ ਦੱਸੀ ਜਾ ਰਹੀ ਹੈ।