ਤਿੰਨ ਵਿਅਕਤੀਆਂ ਨੂੰ ਮਿਲੇਗਾ ਭੌਤਿਕ ਵਿਗਿਆਨ ਵਿਚ 2023 ਦਾ ਨੋਬਲ ਪੁਰਸਕਾਰ

ਸਟਾਕਹੋਮ, (ਸਵੀਡਨ), 3 ਅਕਤੂਬਰ- ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਪੀਅਰੇ ਐਗੋਸਟੀਨੀ, ਫੇਰੇਂਕ ਕਰੌਜ਼ ਅਤੇ ਐਨੇ ਲ’ਹੁਲੀਅਰ ਨੂੰ ਪਦਾਰਥ ਵਿਚ ਇਲੈਕਟ੍ਰੌਨ ਗਤੀਸ਼ੀਲਤਾ ਦੇ ਅਧਿਐਨ ਲਈ ਪ੍ਰਕਾਸ਼ ਦੇ ਐਟੋਸੈਕੰਡ ਪਲਸ ਪੈਦਾ ਕਰਨ ਵਾਲੇ ਪ੍ਰਯੋਗਾਤਮਕ ਤਰੀਕਿਆਂ ਲਈ ਭੌਤਿਕ ਵਿਗਿਆਨ ਵਿਚ 2023 ਦਾ ਨੋਬਲ ਪੁਰਸਕਾਰ ਦੇਣ ਦਾ ਫ਼ਸਲਾ ਕੀਤਾ ਹੈ।