ਕਾਂਗਰਸੀ ਵਿਧਾਇਕ ਦੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ
ਜਲੰਧਰ, 3 ਅਕਤੂਬਰ- ਅੱਜ ਇਕ ਕਾਂਗਰਸੀ ਵਿਧਾਇਕ ਦੀ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਾਮਕਿਸ਼ਨ ਵਾਸੀ ਪਿੰਡ ਠਾਣਾ ਵਜੋਂ ਹੋਈ ਹੈ, ਜਦਕਿ ਪ੍ਰਕਾਸ਼ ਰਾਮ ਗੰਭੀਰ ਜ਼ਖ਼ਮੀ ਹੈ। ਦਰਅਸਲ ਵਿਧਾਇਕ ਦੀ ਕਾਰ ਸਕੂਟਰ ਨਾਲ ਟਕਰਾ ਗਈ। ਇਹ ਹਾਦਸਾ ਬੰਗਾ ਫਗਵਾੜਾ ਰੋਡ ’ਤੇ ਵਾਪਰਿਆ। ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।