ਏਸ਼ੀਆਈ ਖੇਡਾਂ ਚ ਮੈਂ ਭਾਰਤ ਲਈ ਚਾਂਦੀ ਦਾ ਤਗਮਾ ਜਿੱਤ ਕੇ ਬਹੁਤ ਖੁਸ਼ ਹਾਂ - ਮੁਹੰਮਦ ਅਫਸਲ

ਹਾਂਗਜ਼ੂ , 3 ਅਕਤੂਬਰ - ਅਥਲੀਟ ਮੁਹੰਮਦ ਅਫਸਲ ਪੁਰਸ਼ਾਂ ਦੀ 800 ਮੀਟਰ ਦੌੜ ਵਿਚ ਚਾਂਦੀ ਦਾ ਤਗਮਾ ਜਿੱਤਣ 'ਤੇ ਕਿਹਾ ਹੈ ਕਿ ਇਹ ਮੇਰੀਆਂ ਪਹਿਲੀਆਂ ਏਸ਼ੀਆਈ ਖੇਡਾਂ ਹਨ ਅਤੇ ਮੈਂ ਭਾਰਤ ਲਈ ਚਾਂਦੀ ਦਾ ਤਗਮਾ ਜਿੱਤ ਕੇ ਬਹੁਤ ਖੁਸ਼ ਹਾਂ । ਕੋਚਾਂ ਅਤੇ ਪਰਿਵਾਰ ਨੇ ਮੇਰਾ ਬਹੁਤ ਸਮਰਥਨ ਕੀਤਾ, ਮੈਂ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ।