ਕੰਨਆਕੁਮਾਰੀ:ਬਿਜਲੀ ਦਾ ਕਰੰਟ ਲੱਗਣ ਨਾਲ 3 ਮੋਤਾਂ

ਕੰਨਆਕੁਮਾਰੀ, 4 ਅਕਤੂਬਰ-ਬੀਤੀ ਰਾਤ ਕੰਨਿਆਕੁਮਾਰੀ ਜ਼ਿਲ੍ਹੇ ਦੇ ਅਟੂਰ ਨੇੜੇ ਤਿੰਨ ਲੋਕਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਟਰੀਟ ਲਾਈਟ ਦੀ ਬਿਜਲੀ ਦੀ ਤਾਰ ਨਾਲ ਲੱਗਦੀ ਇਮਾਰਤ ਦੀ ਕੰਧ ’ਤੇ ਡਿੱਗ ਪਈ, ਜਿਸ ’ਤੇ ਇਕ ਵਿਅਕਤੀ ਨੇ ਆਪਣਾ ਹੱਥ ਰੱਖ ਦਿੱਤਾ। ਇਹ ਦੇਖ ਕੇ ਉਸ ਦੀ ਮਾਂ ਅਤੇ ਭੈਣ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਤਿੰਨੋਂ ਬਿਜਲੀ ਦਾ ਕਰੰਟ ਲੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।