ਛਾਜਲੀ ਦਾ ਫ਼ੌਜੀ ਜਵਾਨ ਕਾਰਗਿਲ 'ਚ ਸ਼ਹੀਦ
ਦਿੜ੍ਹਬਾ ਮੰਡੀ (ਸੰਗਰੂਰ), 4 ਅਕਤੂਬਰ (ਹਰਬੰਸ ਸਿੰਘ ਛਾਜਲੀ)- ਪਿੰਡ ਛਾਜਲੀ ਦਾ ਫ਼ੌਜੀ ਜਵਾਨ ਪਰਮਿੰਦਰ ਸਿੰਘ ਕਾਰਗਿਲ ਵਿਚ ਸ਼ਹੀਦ ਹੋ ਗਿਆ। ਪਰਮਿੰਦਰ ਸਿੰਘ (25) ਪੰਜਾਬ ਸਿੱਖ ਰੈਜੀਮੈਂਟ ਯੂਨਿਟ 31 ਦਾ ਜਵਾਨ ਸੀ, ਜਿਸ ਦਾ ਵਿਆਹ ਇਕ ਸਾਲ ਪਹਿਲਾਂ ਹੋਇਆ ਸੀ। 3 ਅਕਤੂਬਰ ਨੂੰ ਪਰਮਿੰਦਰ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ।ਪਰਮਿੰਦਰ ਸਿੰਘ ਦਾ ਭਰਾ ਵੀ ਫ਼ੌਜ ਵਿਚ ਸੇਵਾਵਾਂ ਨਿਭਾਅ ਰਿਹਾ ਹੈ ਅਤੇ ਪਿਤਾ ਫੌਜੀ ਵਿੱਚੋਂ ਸੇਵਾ-ਮੁਕਤ ਹੈ। ਪਰਮਿੰਦਰ ਸਿੰਘ 7 ਸਾਲ ਪਹਿਲਾ ਫ਼ੌਜ ਵਿਚ ਭਰਤੀ ਹੋਇਆ ਸੀ।ਪਰਮਿੰਦਰ ਸਿੰਘ ਦੀ ਮ੍ਰਿਤਕ ਦੇਹ 5 ਅਕਤੂਬਰ ਨੂੰ ਪਿੰਡ ਛਾਜਲੀ ਪਹੁੰਚੇਗੀ।