ਭਾਜਪਾ ਨੂੰ ‘ਆਪ’ ਤੋਂ ਡਰ ਲੱਗਦਾ ਹੈ- ਆਤਿਸ਼ੀ

ਨਵੀਂ ਦਿੱਲੀ, 4 ਅਕਤੂਬਰ- ‘ਆਪ’ ਸਾਂਸਦ ਸੰਜੇ ਸਿੰਘ ਦੇ ਘਰ ’ਤੇ ਈ.ਡੀ. ਦੇ ਛਾਪੇ ’ਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਕਿਹਾ ਕਿ ਪਿਛਲੇ 15 ਮਹੀਨਿਆਂ ਤੋਂ ਸੀ.ਬੀ.ਆਈ.-ਈ.ਡੀ. ਇਸ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਹੈ, ਪਰ ਹਾਲੇ ਤੱਕ 1 ਰੁਪਏ ਦਾ ਭ੍ਰਿਸ਼ਟਾਚਾਰ ਕੇਂਦਰ ਸਰਕਾਰ ਅਤੇ ਉਨ੍ਹਾਂ ਦੀਆਂ ਸਾਰੀਆਂ ਏਜੰਸੀਆਂ ਨਾ ਤਾਂ ਕੁਝ ਸਾਬਿਤ ਕਰ ਸਕੀਆਂ ਹਨ ਅਤੇ ਨਾ ਹੀ ਕੋਈ ਸਬੂਤ ਪੇਸ਼ ਕਰ ਸਕੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਲੱਗਦਾ ਹੈ ਕਿ ਭਾਜਪਾ ਨੂੰ ‘ਆਪ’ ਤੋਂ ਡਰ ਲੱਗਦਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਹਾਰ ਰਹੇ ਹਨ।