JALANDHAR WEATHER

ਵਿਜੀਲੈਂਸ ਵਲੋਂ ਸਬ-ਇੰਸਪੈਕਟਰ 20 ਹਜ਼ਾਰ ਰੁਪਏ ਲੈਂਦਾ ਰੰਗੇ ਹੱਥੀਂ ਕਾਬੂ

ਮਲੌਦ, (ਖੰਨਾ) 4 ਸਤੰਬਰ, (ਨਿਜ਼ਾਮਪੁਰ)- ਥਾਣਾ ਮਲੌਦ ਵਿਖੇ ਤਾਇਨਾਤ ਸਬ ਇੰਸਪੈਕਟਰ ਜਗਜੀਤ ਸਿੰਘ ਨੂੰ ਕਥਿਤ ਤੌਰ ’ਤੇ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਦੀ ਟੀਮ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਡੀ.ਐਸ.ਪੀ. ਵਿਜੀਲੈਂਸ ਅਸ਼ਵਨੀ ਕੁਮਾਰ, ਇੰਸਪੈਕਟਰ ਕੁਲਵੰਤ ਸਿੰਘ ਅਤੇ ਸਮੁੱਚੀ ਟੀਮ ਵਲੋਂ ਦਾਣਾ ਮੰਡੀ ਮਲੌਦ ਵਿਚ ਟਰੈਕ ਲਾ ਕੇ ਉਕਤ ਥਾਣੇਦਾਰ ਨੂੰ ਕਾਬੂ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮਲੌਦ ਪੁਲਿਸ ਵਲੋਂ ਮੁਕੱਦਮਾ ਨੰਬਰ 101 ਮਿਤੀ 28/9/2023 ਨੂੰ ਜਗਤਾਰ ਸਿੰਘ ਪੁੱਤਰ ਹਰਨੇਕ ਸਿੰਘ ਸੇਖਾ ਨੂੰ 16 ਗ੍ਰਾਮ ਚਿੱਟੇ ਪਾਊਡਰ ਸਮੇਤ ਧਾਰਾ 22/61/85 ਤਹਿਤ ਫੜਿਆ ਸੀ, ਜਿਸ ਦੀ ਕਾਰਵਾਈ ਥਾਣੇਦਾਰ ਜਗਜੀਤ ਸਿੰਘ ਕਰ ਰਿਹਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ