ਉੱਤਰ ਪ੍ਰਦੇਸ਼ : ਵਾਰਾਣਸੀ 'ਚ ਟਰੱਕ-ਕਾਰ ਦੀ ਟੱਕਰ 'ਚ 8 ਲੋਕਾਂ ਦੀ ਦਰਦਨਾਕ ਮੌਤ

ਵਾਰਾਣਸੀ ,4 ਅਕਤੂਬਰ - ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ । ਪੁਲਿਸ ਮੁਤਾਬਿਕ ਹਾਦਸੇ 'ਚ ਸਿਰਫ ਤਿੰਨ ਸਾਲ ਦਾ ਬੱਚਾ ਬਚ ਗਿਆ । ਇਹ ਹਾਦਸਾ ਫੂਲਪੁਰ ਥਾਣਾ ਖੇਤਰ ਦੇ ਕਾਰਖੀਆਂਵ 'ਚ ਹੋਇਆ। ਟੱਕਰ ਤੋਂ ਬਾਅਦ ਕਾਰ ਦੇ ਪਰਖੱਚੇ ਉਡ ਗਏ।