ਭਾਰਤ ਨੇ ਡੋਮਿਨਿਕਨ ਰੀਪਬਲਿਕ ਨਾਲ ਸਮੁੰਦਰੀ ਵਿਗਿਆਨ, ਮੈਡੀਕਲ ਉਤਪਾਦ ਰੈਗੂਲੇਸ਼ਨ ਵਿਚ ਦੋ ਸਮਝੌਤਿਆਂ 'ਤੇ ਕੀਤੇ ਹਸਤਾਖ਼ਰ


ਨਵੀਂ ਦਿੱਲੀ, 4 ਅਕਤੂਬਰ (ਏ.ਐਨ.ਆਈ.) : ਭਾਰਤ ਨੇ ਡੋਮਿਨਿਕਨ ਰੀਪਬਲਿਕ ਦੇ ਨਾਲ ਸਮੁੰਦਰੀ ਵਿਗਿਆਨ ਅਤੇ ਮੈਡੀਕਲ ਉਤਪਾਦ ਰੈਗੂਲੇਸ਼ਨ ਵਿਚ ਦੋ ਸਮਝੌਤਿਆਂ (ਐਮਓਯੂ) 'ਤੇ ਦਸਤਖ਼ਤ ਕੀਤੇ । ਡੋਮਿਨਿਕਨ ਰੀਪਬਲਿਕ ਦੇ ਉਪ ਰਾਸ਼ਟਰਪਤੀ ਰਾਕੇਲ ਪੇਨਾ ਰੌਡਰਿਗਜ਼ ਅਤੇ ਭਾਰਤ ਦੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਵਿਚਕਾਰ ਇੱਥੇ ਰਾਸ਼ਟਰੀ ਰਾਜਧਾਨੀ ਵਿਚ ਹੋਈ ਮੀਟਿੰਗ ਦੌਰਾਨ ਸਹਿਮਤੀ ਪੱਤਰਾਂ 'ਤੇ ਦਸਤਖਤ ਕੀਤੇ ਗਏ ।