ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਅੱਤਵਾਦੀਆਂ ਦੀ ਗੋਲੀਬਾਰੀ ਨਾਲ ਇਕ ਨਾਗਰਿਕ ਜ਼ਖਮੀ

ਅਨੰਤਨਾਗ (ਜੰਮੂ ਅਤੇ ਕਸ਼ਮੀਰ), 4 ਅਕਤੂਬਰ (ਏਐਨਆਈ): ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਾਨੀਹਾਮ ਖੇਤਰ ਵਿਚ ਅੱਤਵਾਦੀਆਂ ਨੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ।ਕਸ਼ਮੀਰ ਜ਼ੋਨ ਪੁਲਿਸ ਨੇ ਕਿਹਾ ਕਿ ਅੱਤਵਾਦੀਆਂ ਨੇ ਅਨੰਤਨਾਗ ਜ਼ਿਲ੍ਹੇ ਦੇ ਵਾਨੀਹਾਮਾ ਦੇ ਸਾਹਿਲ ਬਸ਼ੀਰ ਡਾਰ ਪੁੱਤਰ ਬਸ਼ੀਰ ਡਾਰ ਨਾਮਕ ਇਕ ਵਿਅਕਤੀ 'ਤੇ ਗੋਲੀਬਾਰੀ ਕੀਤੀ । ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਭੇਜਿਆ ।