JALANDHAR WEATHER

ਸਿੱਕਮ ਹਾਦਸਾ: 14 ਮੌਤਾਂ, 102 ਅਜੇ ਵੀ ਲਾਪਤਾ

ਗੰਗਟੋਕ, 5 ਅਕਤੂਬਰ- ਸਿੱਕਮ ਸਰਕਾਰ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਤੇ ਦਿਨ ਆਏ ਹੜ੍ਹਾਂ ਵਿਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 14 ਮ੍ਰਿਤਕ ਸਾਰੇ ਆਮ ਨਾਗਰਿਕ ਹਨ, ਜਦਕਿ 102 ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ 3,000 ਤੋਂ ਵੱਧ ਸੈਲਾਨੀਆਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਚੁੰਗਥਾਂਗ ਵਿਚ ਤੀਸਤਾ ਪੜਾਅ 3 ਡੈਮ ਵਿਚ ਕੰਮ ਕਰ ਰਹੇ 12-14 ਮਜ਼ਦੂਰ ਅਜੇ ਵੀ ਬੰਨ੍ਹ ਦੀਆਂ ਸੁਰੰਗਾਂ ਵਿਚ ਫਸੇ ਹੋਏ ਹਨ। ਮਾਂਗਨ ਜ਼ਿਲ੍ਹੇ ਦੇ ਚੁੰਗਥਾਂਗ, ਗੰਗਟੋਕ ਜ਼ਿਲ੍ਹੇ ਦੇ ਡਿਕਚੂ, ਸਿੰਗਟਾਮ ਅਤੇ ਪਾਕਯੋਂਗ ਜ਼ਿਲ੍ਹੇ ਦੇ ਰੰਗਪੋ ਤੋਂ ਜ਼ਖ਼ਮੀਆਂ ਅਤੇ ਵਿਅਕਤੀਆਂ ਦੇ ਲਾਪਤਾ ਹੋਣ ਦੀ ਸੂਚਨਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ