ਅੱਜ ਤੀਜੀ ਅੱਤਵਾਦ ਵਿਰੋਧੀ ਕਾਨਫ਼ਰੰਸ ਦਾ ਉਦਘਾਟਨ ਕਰਨਗੇ ਅਮਿਤ ਸ਼ਾਹ

ਨਵੀਂ ਦਿੱਲੀ, 5 ਅਕਤੂਬਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸਵੇਰੇ 11 ਵਜੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੁਆਰਾ ਆਯੋਜਿਤ ਤੀਜੀ ਅੱਤਵਾਦ ਵਿਰੋਧੀ ਕਾਨਫ਼ਰੰਸ ਦਾ ਉਦਘਾਟਨ ਕਰਨਗੇ। ਰਾਜ ਪੁਲਿਸ ਬਲਾਂ ਦੇ ਡੀ.ਜੀ.ਪੀਜ਼ ਅਤੇ ਰਾਜ ਅਤੇ ਕੇਂਦਰੀ ਏਜੰਸੀਆਂ ਦੇ ਸੀਨੀਅਰ ਪੁਲਿਸ ਅਧਿਕਾਰੀ ਇਸ ਕਾਨਫ਼ਰੰਸ ਵਿਚ ਸ਼ਾਮਿਲ ਹੋਣਗੇ।