JALANDHAR WEATHER

ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਤਿਆਰ, ਕੱਲ੍ਹ ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ

ਹੈਦਰਾਬਾਦ (ਤੇਲੰਗਾਨਾ), 29 ਨਵੰਬਰ (ਏਐਨਆਈ): ਭਾਰਤੀ ਜਨਤਾ ਪਾਰਟੀ (ਬੀਜੇਪੀ), ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਅਤੇ ਕਾਂਗਰਸ ਦੇ ਪ੍ਰਚਾਰ ਤੋਂ ਬਾਅਦ, ਤੇਲੰਗਾਨਾ ਵਿਚ ਵੀਰਵਾਰ ਨੂੰ 119 ਹਲਕਿਆਂ ਵਿੱਚ ਵੋਟਾਂ ਪੈਣਗੀਆਂ । ਸੱਤਾਧਾਰੀ ਬੀਆਰਐਸ ਪਿਛਲੇ 10 ਸਾਲਾਂ ਦੌਰਾਨ ਪਾਰਟੀ ਦੀ ਕਾਰਗੁਜ਼ਾਰੀ ਅਤੇ ਵਾਅਦਿਆਂ ਦੇ ਆਧਾਰ 'ਤੇ ਸ਼ਾਸਨ ਦੇ ਤੀਜੇ ਕਾਰਜਕਾਲ ਦੀ ਮੰਗ ਕਰ ਰਹੀ ਹੈ । ਕਾਂਗਰਸ ਰਾਜ ਵਿਚ ਆਪਣੀ ਪਹਿਲੀ ਸਰਕਾਰ ਬਣਾਉਣ ਲਈ ਇਸ ਦੇ ਹੱਕ ਵਿਚ ਸਮਰਥਨ ਦੀ ਗੱਲ ਕਰ ਰਹੀ ਹੈ ਅਤੇ ਭਾਜਪਾ ਵੀ ਭਾਰਤ ਰਾਸ਼ਟਰ ਸਮਿਤੀ ਦੇ "ਕੁਸ਼ਾਸਨ ਅਤੇ ਭ੍ਰਿਸ਼ਟਾਚਾਰ" ਨੂੰ ਖ਼ਤਮ ਕਰਨ ਦਾ ਵਾਅਦਾ ਕਰ ਰਹੀ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ