ਦੁਬਈ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸਵਾਗਤ

ਦੁਬਈ, 1 ਦਸੰਬਰ - ਦੁਬਈ ਪਹੁੰਚਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੁਬਈ ਦੇ ਇਕ ਹੋਟਲ ਦੇ ਬਾਹਰ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ, ਜਿਸ ਤੋਂ ਬਾਅਦ ਸੱਭਿਆਚਾਰਕ ਡਾਂਸ ਪੇਸ਼ ਕੀਤਾ ਗਿਆ। ਭਾਰਤੀ ਪ੍ਰਵਾਸੀਆਂ ਦੇ ਮੈਂਬਰ 'ਮੋਦੀ, ਮੋਦੀ' ਦੇ ਨਾਅਰੇ ਲਗਾਉਂਦੇ ਸੁਣੇ ਗਏ, ਅਤੇ 'ਅਬਕੀ ਬਾਰ ਮੋਦੀ ਸਰਕਾਰ' ਅਤੇ 'ਵੰਦੇ ਮਾਤਰਮ' ਦੇ ਨਾਅਰੇ ਲਗਾਏ ਗਏ।