ਪੰਨੂ ਦੀ ਹੱਤਿਆ ਦੀ ਕਥਿਤ ਨਾਕਾਮ ਸਾਜ਼ਿਸ਼ ਦੀ ਭਾਰਤੀ ਜਾਂਚ 'ਤੇ ਅਮਰੀਕਾ: 'ਇਹ ਚੰਗਾ ਅਤੇ ਢੁਕਵਾਂ ਹੈ'

ਤੇਲ ਅਵੀਵ, 1 ਦਸੰਬਰ - ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਮਰੀਕੀ ਨਿਆਂ ਵਿਭਾਗ ਵਲੋਂ ਅਮਰੀਕਾ 'ਚ ਗੁਰਪਤਵੰਤ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਵਿਚ ਕਥਿਤ ਸ਼ਮੂਲੀਅਤ ਲਈ ਇਕ ਭਾਰਤੀ ਨਾਗਰਿਕ 'ਤੇ ਲਗਾਏ ਗਏ ਦੋਸ਼ਾਂ ਨੂੰ ਇਕ ਚੱਲ ਰਿਹਾ ਕਾਨੂੰਨੀ ਮਾਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਦਾ ਭਾਰਤ ਸਰਕਾਰ ਦਾ ਫ਼ੈਸਲਾ “ਚੰਗਾ ਅਤੇ ਢੁਕਵਾਂ” ਸੀ ਅਤੇ ਕਿਹਾ ਕਿ ਅਮਰੀਕਾ ਇਸ ਦੇ ਨਤੀਜਿਆਂ ਦੀ ਉਡੀਕ ਕਰ ਰਿਹਾ ਹੈ। ਤੇਲ ਅਵੀਵ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਿੰਕਨ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਪਿਛਲੇ ਹਫ਼ਤਿਆਂ ਵਿਚ ਇਹ ਮਾਮਲਾ ਸਿੱਧਾ ਭਾਰਤ ਸਰਕਾਰ ਕੋਲ ਉਠਾਇਆ ਹੈ।