JALANDHAR WEATHER

‘ਚਾਰਲਸ ਡਾਰਵਿਨ ਯੂਨੀਵਰਸਿਟੀ ਆਸਟ੍ਰੇਲੀਆ’ ਦੇ ਵਫ਼ਦ ਵਲੋਂ ਭਗਤ ਪੂਰਨ ਸਿੰਘ ਕੁਦਰਤੀ ਖ਼ੇਤੀ ਫ਼ਾਰਮ ਧੀਰੇਕੋਟ ਦਾ ਦੌਰਾ

ਜੰਡਿਆਲਾ ਗੁਰੂ, 6 ਦਸੰਬਰ (ਰਣਜੀਤ ਸਿੰਘ ਜੋਸਨ)- ਭਗਤ ਪੂਰਨ ਸਿੰਘ ਕੁਦਰਤੀ ਖ਼ੇਤੀ ਫ਼ਾਰਮ ਧੀਰੇਕੋਟ ਦੇ ਇੰਚਾਰਜ ਮਾਸਟਰ ਰਾਜਬੀਰ ਸਿੰਘ ਵਲੋਂ ਮੈਡਮ ਕੰਵਲਜੀਤ ਕੌਰ ਸੰਘਾ ਐਸੋਸੀਏਟ ਪ੍ਰੋਫ਼ੈਸਰ ’ਚਾਰਲਸ ਡਾਰਵਿਨ ਯੂਨੀਵਰਸਿਟੀ ਅਸਟ੍ਰੇਲੀਆ ਦੀ ਅਗਵਾਈ ਹੇਠ ਪਹੁੰਚੇ ਇਕ ਵਫ਼ਦ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਕੁਦਰਤੀ ਖ਼ੇਤੀ ਫ਼ਾਰਮ ਦਾ ਵਫ਼ਦ ਵਲੋਂ ਦੌਰਾ ਕੀਤਾ ਗਿਆ ਅਤੇ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਮੈਡਮ ਕੰਵਲਜੀਤ ਕੌਰ ਸੰਘਾ ਤੇ ਉਨ੍ਹਾਂ ਨਾਲ ਪੁੱਜੇ ਵਫ਼ਦ ਵਲੋਂ ਮਾਸਟਰ ਰਾਜਬੀਰ ਸਿੰਘ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ