ਅਨਾਜ ਮੰਡੀ ਸ਼ੇਰਪੁਰ ਵਿਖੇ ਮੰਡੀ ਦੇ ਮਜ਼ਦੂਰ ਟੈਂਕੀ ਤੇ ਚੜ੍ਹੇ

ਸ਼ੇਰਪੁਰ, 7 ਦਸੰਬਰ (ਦਰਸ਼ਨ ਸਿੰਘ ਖੇੜੀ)-ਅਨਾਜ ਮੰਡੀ ਸ਼ੇਰਪੁਰ ਵਿਖੇ ਮੰਡੀ ਦੇ ਮਜ਼ਦੂਰ ਟੈਂਕੀ ਤੇ ਚੜ੍ਹੇ ਹਨ। ਜਾਣਕਾਰੀ ਮੁਤਾਬਿਕ ਮਾਮਲਾ ਲਿਫਟਿੰਗ ਨਾ ਹੋਣ ਦਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਫੂਡ ਸਪਲਾਈ ਦਫ਼ਤਰ ਸ਼ੇਰਪੁਰ ਅੱਗੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਵਲੋਂ ਵੱਖ-ਵੱਖ ਧਰਨੇ ਵੀ ਲੱਗੇ ਸਨ। ਧਰਨਿਆਂ ਉਪਰੰਤ ਫੂਡ ਸਪਲਾਈ ਦਫ਼ਤਰ ਦੇ ਅਧਿਕਾਰੀਆਂ, ਥਾਣਾ ਮੁਖੀ ਅਤੇ ਧਰਨਾਕਾਰੀਆਂ ਦਰਮਿਆਨ ਇਕ ਸਮਝੌਤਾ ਹੋਇਆ ਸੀ, ਜਿਸ ਕਰਕੇ ਲਿਫਟਿੰਗ ਸ਼ੁਰੂ ਹੋ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਕਾਰਨਾਂ ਕਰਕੇ ਲਿਫਟਿੰਗ ਰੁਕ ਗਈ, ਜਿਸ ਕਰਕੇ ਸੁਸਾਇਟੀ ਦੀ ਦੁਕਾਨ ਦੇ ਛੇ ਮਜ਼ਦੂਰ ਪਾਣੀ ਵਾਲੀ ਟੈਂਕੀ ਤੇ ਜਾ ਚੜ੍ਹੇ।