ਏਮਜ਼ ਦਿੱਲੀ ’ਚ ਨਿਮੋਨੀਆ ਦੇ ਕੇਸ ਦਾ ਚੀਨ ਨਾਲ ਕੋਈ ਸੰਬੰਧ ਨਹੀਂ: ਭਾਰਤ ਸਰਕਾਰ

ਨਵੀਂ ਦਿੱਲੀ, 7 ਦਸੰਬਰ- ਭਾਰਤ ਸਰਕਾਰ ਨੇ ਏਮਜ਼ ਦਿੱਲੀ ਵਿਖੇ ਨਿਮੋਨੀਆ ਦੇ ਕੇਸ ਨੂੰ ਚੀਨ ’ਚ ਨਿਮੋਨੀਆ ਦੇ ਪ੍ਰਕੋਪ ਨਾਲ ਜੋੜਨ ਵਾਲੀਆਂ ਮੀਡੀਆ ਰਿਪੋਰਟਾਂ ਨੂੰ ਗੁੰਮਰਾਹਕੁੰਨ ਅਤੇ ਝੂਠਾ ਕਰਾਰ ਦਿੱਤਾ ਹੈ। ਭਾਰਤ ਸਰਕਾਰ ਨੇ ਇਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਚੀਨ ’ਚ ਏਮਜ਼ ਦਿੱਲੀ ’ਚ ਨਿਮੋਨੀਆ ਨਾਲ ਸੰਬੰਧਿਤ ਬੈਕਟੀਰੀਆ ਦੇ ਕੇਸਾਂ ਦਾ ਪਤਾ ਲਗਾਉਣ ਦਾ ਦਾਅਵਾ ਕਰਨ ਵਾਲੀਆਂ ਮੀਡਆ ਰਿਪੋਰਟਾਂ ਗੁੰਮਰਾਹਕੁੰਨ ਅਤੇ ਗਲਤ ਹਨ।