ਧੀਰਜ ਸਾਹੂ 'ਤੇ ਹੁਣ ਕਾਂਗਰਸ ਨੇ ਵੀ ਚੁੱਕੇ ਸਵਾਲ, ਕਿਹਾ ਕਾਂਗਰਸ ਦਾ ਕੋਈ ਲੈਣਾ-ਦੇਣਾ ਨਹੀਂ
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਰਾਜ ਸਭਾ ਸਾਂਸਦ ਧੀਰਜ ਸਾਹੂ ਦੇ ਘਰਾਂ ਅਤੇ ਛੁਪਣਗਾਹਾਂ ਤੋਂ ਬੇਅੰਤ ਧਨ-ਦੌਲਤ ਦੇ ਖਜ਼ਾਨੇ ਮਿਲੇ ਹਨ। ਸਥਿਤੀ ਇਹ ਹੈ ਕਿ 4 ਦਿਨ ਬਾਅਦ ਵੀ ਨੋਟਾਂ ਦੀ ਗਿਣਤੀ ਜਾਰੀ ਹੈ। ਇੰਨਾ ਹੀ ਨਹੀਂ 136 ਬੋਰੀਆਂ 'ਚ ਭਰੀ ਨਕਦੀ ਵੀ ਗਿਣੀ ਜਾਣੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਆਪਣੇ ਨੇਤਾ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੰਸਦ ਮੈਂਬਰ ਧੀਰਜ ਸਾਹੂ ਦੇ ਕਾਰੋਬਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।