ਮੈਕਸੀਕੋ: ਗੁਆਟੇਮਾਲਾ ਨੇੜੇ ਟਰੱਕ ਪਲਟਣ ਕਾਰਨ 10 ਕਿਊਬਾ ਪ੍ਰਵਾਸੀਆਂ ਦੀ ਮੌਤ, 25 ਜ਼ਖ਼ਮੀ

ਮੈਕਸੀਕੋ, 2 ਅਕਤੂਬਰ- ਮੈਕਸੀਕੋ ਵਿਚ ਗੁਆਟੇਮਾਲਾ ਸਰਹੱਦ ਨੇੜੇ ਇਕ ਹਾਈਵੇਅ 'ਤੇ ਇਕ ਮਾਲ-ਵਾਹਕ ਟਰੱਕ ਦੇ ਪਲਟ ਜਾਣ ਕਾਰਨ ਉਸ ਵਿਚ ਸਵਾਰ ਘੱਟੋ-ਘੱਟ 10 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ 25 ਹੋਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ 'ਚ ਮਰਨ ਵਾਲੀਆਂ ਸਾਰੀਆਂ ਔਰਤਾਂ ਕਿਊਬਾ ਦੀਆਂ ਨਾਗਰਿਕ ਸਨ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ ਕਿਊਬਾ ਦੇ ਜਿਨ੍ਹਾਂ ਨਾਗਰਿਕਾਂ ਦੀ ਮੌਤ ਹੋਈ ਹੈ, ਉਹ ਸਾਰੀਆਂ ਔਰਤਾਂ ਸਨ ਅਤੇ ਉਨ੍ਹਾਂ 'ਚੋਂ ਇਕ ਦੀ ਉਮਰ 18 ਸਾਲ ਤੋਂ ਘੱਟ ਸੀ।