JALANDHAR WEATHER

ਟ੍ਰੈਵਲ ਏਜੰਟ ਦੇ ਘਰ ਪੈਸੇ ਵਾਪਿਸ ਮੰਗਣ ਆਏ 65 ਸਾਲਾ ਬਜ਼ੁਰਗ ਨੇ ਆਪਣੇ ਸਿਰ ਵਿਚ ਗੋਲੀ ਮਾਰੀ

ਮਲੇਰਕੋਟਲਾ, 25 ਫਰਵਰੀ (ਪਰਮਜੀਤ ਸਿੰਘ ਕੁਠਾਲਾ) - ਨੇੜਲੇ ਪਿੰਡ ਫੈਜ਼ਗੜ੍ਹ ਵਿਖੇ ਇਕ ਟ੍ਰੈਵਲ ਏਜੰਟ ਦੇ ਘਰ ਆਪਣੇ ਦਿੱਤੇ ਪੈਸੇ ਵਾਪਿਸ ਮੰਗਣ ਆਏ ਧੂਰੀ ਵਾਸੀ ਇਕ 65 ਸਾਲਾ ਬਜ਼ੁਰਗ ਜਗਦੇਵ ਸਿੰਘ ਪੁੱਤਰ ਵੀਰ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਆਪਣੇ ਸਿਰ ਵਿਚ ਗੋਲੀ ਮਾਰ ਲਈ।ਲਹੂ ਲੁਹਾਣ ਹੋਏ ਜਗਦੇਵ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਮਲੇਰਕੋਟਲਾ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿਤਾ। ਪੁਲਿਸ ਚੌਕੀ ਹਿੰਮਤਾਣਾ ਦੇ ਇੰਚਾਰਜ ਸਹਾਇਕ ਥਾਣੇਦਾਰ ਸਈਅਦ ਸ਼ਕੀਲ ਮੁਤਾਬਿਕ ਪੁਲਿਸ ਵਲੋਂ ਪਿੰਡ ਫੈਜ਼ਗੜ੍ਹ ਪਹੁੰਚ ਕੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਹਾਸਿਲ ਕਰਨ ਸਮੇਤ ਮੌਕੇ ’ਤੇ ਮੌਜੂਦ ਲੋਕਾਂ ਕੋਲੋਂ ਵੇਰਵੇ ਇੱਕਠੇ ਕੀਤੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ