JALANDHAR WEATHER

ਵੜਾਗੁੱਢਾ ਅਤੇ ਸਿਰਸਾ ਵਿਚਕਾਰ ਰੇਲਵੇ ਲਾਈਨਾਂ ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਡਿੱਗੇ ਨਾਲ ਰੇਲਗੱਡੀਆਂ ਪ੍ਰਭਾਵਿਤ

ਰਾਮਾਂ ਮੰਡੀ, 27 ਮਈ (ਤਰਸੇਮ ਸਿੰਗਲਾ)-ਅੱਜ ਸਵੇਰੇ ਵੜਾਗੁੱਢਾ ਅਤੇ ਸਿਰਸਾ ਰੇਲਵੇ ਸਟੇਸ਼ਨ ਦੇ ਵਿਚਕਾਰ ਅਚਾਨਕ ਵੱਡੇ ਦਰੱਖਤ ਅਤੇ ਬਿਜਲੀ ਦੇ ਖੰਭੇ ਲਾਈਨਾਂ 'ਤੇ ਡਿੱਗ ਜਾਣ ਕਾਰਨ ਸਵੇਰੇ ਬਠਿੰਡਾ ਤੋਂ 4.45 ਵਜੇ ਚੱਲ ਕੇ ਰੇਵਾੜੀ ਜਾਣ ਵਾਲੀ ਗੱਡੀ ਨੂੰ ਵੜਾਗੁੱਢਾ ਸਟੇਸ਼ਨ ਅਤੇ ਉਸ ਤੋਂ ਬਾਅਦ 5.15 ਵਜੇ ਦੇ ਕਰੀਬ ਬਠਿੰਡਾ ਤੋਂ ਚੱਲ ਕੇ ਦਿੱਲੀ ਜਾਣ ਵਾਲੀ ਕਿਸਾਨ ਮੇਲ ਐਕਸਪ੍ਰੈੱਸ ਗੱਡੀ ਨੂੰ ਰਾਮਾਂ ਮੰਡੀ ਰੇਲਵੇ ਸਟੇਸ਼ਨ 'ਤੇ ਹੀ ਰੋਕ ਦਿੱਤਾ ਗਿਆ ਜੋ ਸਮਾਚਾਰ ਲਿਖੇ ਜਾਣ ਤੱਕ ਗੱਡੀਆਂ ਉਕਤ ਸਟੇਸ਼ਨਾਂ 'ਤੇ ਹੀ ਖੜ੍ਹੀਆਂ ਸਨ। ਰਾਮਾਂ ਰੇਲਵੇ ਸਟੇਸ਼ਨ ਮਾਸਟਰ ਮੁਕੇਸ਼ ਕੁਮਾਰ ਤੋਮਰ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਰੇਲਵੇ ਦੇ ਮੁਲਾਜ਼ਮ ਲਾਈਨਾਂ ਵਿਚਕਾਰੋਂ ਡਿੱਗੇ ਦਰੱਖਤ ਅਤੇ ਬਿਜਲੀ ਦੇ ਖੰਭੇ ਪਾਸੇ ਕਰਨ ਲਈ ਲੱਗੇ ਹੋਏ ਹਨ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ