ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕੌਮਾਂਤਰੀ ਅਟਾਰੀ ਸਰਹੱਦ ’ਤੇ ਸਖ਼ਤ ਸੁਰੱਖਿਆ ਪ੍ਰਬੰਧ

ਅਟਾਰੀ, (ਅੰਮ੍ਰਿਤਸਰ) 7 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕੌਮਾਂਤਰੀ ਅਟਾਰੀ ਸਰਹੱਦ ’ਤੇ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ ਹਨ। ਡੀ.ਆਈ.ਜੀ. ਬੀ.ਐਸ.ਐਫ਼. ਅੰਮ੍ਰਿਤਸਰ ਸੈਕਟਰ ਹੈਡ ਕੁਆਰਟਰ ਖਾਸਾ ਵਲੋਂ ਅਟਾਰੀ ਸਰਹੱਦ ਤੇ ਜੇ.ਸੀ.ਪੀ. ਅਤੇ ਆਈ.ਸੀ.ਪੀ. ਦੇ ਬਾਹਰ ਨਫਰੀ ਵਧਾ ਦਿੱਤੀ ਗਈ ਹੈ। ਇੰਟੀਗ੍ਰੇਟਡ ਚੈੱਕ ਪੋਸਟ ਦੇ ਬਾਹਰ ਅਤੇ ਚੁਫੇਰੇ ਬੀ.ਐਸ.ਐਫ਼. ਦੇ ਜਵਾਨ ਵੱਡੀ ਗਿਣਤੀ ਵਿਚ ਡਿਊਟੀ ’ਤੇ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਕਿ ਦੇਸ਼ ਦੀ ਰਾਖੀ ਕੀਤੀ ਜਾ ਸਕੇ। ਜੀਰੋ ਲਾਈਨ ’ਤੇ ਵੀ ਬੀ.ਐਸ.ਐਫ਼. ਗਸ਼ਤ ਕਰਦੀ ਦਿਖਾਈ ਦਿੱਤੀ।