ਬੀ.ਐਸ.ਐਫ਼. ਨੇ ਕੰਡਿਆਲੀ ਤਾਰ ਦੇ ਗੇਟ ਪੱਕੇ ਤੌਰ ’ਤੇ ਕੀਤੇ ਬੰਦ

ਖਾਲੜਾ, (ਤਰਨਤਾਰਨ), 7 ਮਈ (ਜੱਜਪਾਲ ਸਿੰਘ ਜੱਜ)- ਬੀਤੀ ਰਾਤ ਭਾਰਤ ਵਲੋਂ ਪਾਕਿਸਤਾਨ ਵਿਖੇ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ’ਤੇ ਕੀਤੇ ਮਿਜ਼ਾਇਲ ਹਮਲਿਆਂ ਤੋਂ ਬਾਅਦ ਬੀ.ਐਸ.ਐਫ਼. ਨੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਹਿੰਦ ਪਾਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ’ਤੇ ਲੱਗੇ ਗੇਟ ਬੰਦ ਕਰ ਦਿੱਤੇ ਹਨ ਅਤੇ ਕੰਡਿਆਲੀ ਤਾਰ ਤੋਂ ਪਾਰਲੀਆਂ ਜ਼ਮੀਨਾਂ ਅੰਦਰ ਜਾਣ ਤੋਂ ਕਿਸਾਨਾਂ ਨੂੰ ਰੋਕ ਦਿੱਤਾ ਗਿਆ ਹੈ।