JALANDHAR WEATHER

ਪਾਕਿਸਤਾਨ ਸਿਰਫ਼ ਕਰਦਾ ਹੈ ਗੁੰਮਰਾਹ- ਵਿਦੇਸ਼ ਸਕੱਤਰ

ਨਵੀਂ ਦਿੱਲੀ, 7 ਮਈ- ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਫ਼ੌਜ ਦੀ ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਬੋਲਦੇ ਹੋਏ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ ’ਤੇ ਕੀਤਾ ਗਿਆ ਹਮਲਾ ਜੰਮੂ ਕਸ਼ਮੀਰ ਦੀ ਸ਼ਾਂਤੀ ਭੰਗ ਕਰਨ ਅਤੇ ਉਥੋਂ ਦੇ ਹਾਲਾਤ ਵਿਗਾੜਨ ਲਈ ਸੀ, ਜੋ ਕਿ ਅਤਿ ਨਿੰਦਣਯੋਗ ਸੀ। ਹਮਲੇ ਦਾ ਮਕਸਦ ਵਿਕਾਸ ਦੀ ਗਤੀ ਨੂੰ ਰੋਕਣਾ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਫਿਰਕੂ ਦੰਗੇ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਸਿਰਫ਼ ਗੁੰਮਰਾਹ ਕਰਦਾ ਹੈ ਤੇ ਉਨ੍ਹਾਂ ਅੱਤਵਾਦ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਫਿਰਕੂ ਦੰਗੇ ਭੜਕਾਉਣ ਲਈ ਪੂਰੀ ਤਿਆਰੀ ਕੀਤੀ ਗਈ ਸੀ ਤੇ ਸਾਨੂੰ ਇਹ ਵੀ ਖ਼ੂਫੀਆ ਜਾਣਕਾਰੀ ਮਿਲੀ ਹੈ ਕਿ ਭਾਰਤ ’ਤੇ ਅਜਿਹੇ ਹੋਰ ਵੀ ਹਮਲੇ ਹੋ ਸਕਦੇ ਹਨ ਤੇ ਭਾਰਤ ਨੇ ਹਮਲਿਆਂ ਨੂੰ ਰੋਕਣ ਲਈ ਇਹ ਕਦਮ ਚੁੱਕਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ