ਅਸੀਂ ਪਿੱਛੇ ਹਟਣ ਲਈ ਤਿਆਰ ਹਾਂ- ਪਾਕਿਸਤਾਨੀ ਰੱਖਿਆ ਮੰਤਰੀ

ਇਸਲਾਮਾਬਾਦ, 7 ਮਈ- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਪਾਕਿਸਤਾਨ ਆਪਣੀ ਹਿਫ਼ਾਜ਼ਤ ਕਰ ਸਕਦਾ ਹੈ ਪਰ ਜੇ ਭਾਰਤ ਰੁਕਦਾ ਹੈ, ਤਾਂ ਅਸੀਂ ਵੀ ਰੁੱਕ ਜਾਵਾਂਗੇ। ਜੇਕਰ ਭਾਰਤ ਪਿੱਛੇ ਹੱਟਣ ਲਈ ਤਿਆਰ ਹੈ ਤਾਂ ਅਸੀਂ ਵੀ ਕੋਈ ਕਾਰਵਾਈ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਪਾਕਿਸਤਾਨ, ਆਪਣੀ ਤਰਫੋਂ, ਸ਼ਾਂਤੀ ਦਾ ਪ੍ਰਸਤਾਵ ਦੇ ਰਿਹਾ ਹੈ ਅਤੇ ਤਣਾਅ ਨੂੰ ਵਧਣ ਤੋਂ ਰੋਕ ਰਿਹਾ ਹੈ।