ਭਾਰਤ ਸਰਕਾਰ ਨੇ ਅਟਾਰੀ ਸਰਹੱਦ ਤੇ ਝੰਡੇ ਦੀ ਰਸਮ ਨੂੰ ਕੀਤਾ ਬੰਦ

ਅਟਾਰੀ, (ਅੰਮ੍ਰਿਤਸਰ), 7 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਬੀਤੀ ਰਾਤ ਭਾਰਤ ਵਲੋਂ ਪਾਕਿਸਤਾਨ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਪਾਕਿਸਤਾਨ ਵਿਚਲੇ ਇਲਾਕਿਆਂ ’ਚ ਵੱਸਦੇ ਅੱਤਵਾਦੀਆਂ ਦੇ ਟ੍ਰੇਨਿੰਗ ਸੈਂਟਰਾਂ ਨੂੰ ਨਸ਼ਟ ਕੀਤੇ ਜਾਣ ਕੀਤੇ ਜਾਣ ਤੋਂ ਬਾਅਦ ਅੱਜ ਇਕ ਹੋਰ ਵੱਡਾ ਫੈਸਲਾ ਲੈਂਦਿਆਂ ਭਾਰਤ ਸਰਕਾਰ ਨੇ ਅਟਾਰੀ ਸਰਹੱਦ ’ਤੇ ਹੁੰਦੀ ਝੰਡੇ ਦੀ ਰਸਮ ਰੀਟਰੀਟ ਨੂੰ ਵੀ ਅੱਜ ਸ਼ਾਮ ਤੋਂ ਬੰਦ ਕਰ ਦਿੱਤਾ ਗਿਆ ਹੈ।