ਭਾਰਤ-ਪਾਕਿਸਤਾਨ ਅਟਾਰੀ ਸਰਹੱਦ ਤੇ ਹੋ ਰਹੀ ਝੰਡੇ ਦੀ ਰਸਮ ਦੇਖਣ ਨਹੀਂ ਪਹੁੰਚ ਸਕਣਗੇ ਸੈਲਾਨੀ

ਅਟਾਰੀ, (ਅੰਮ੍ਰਿਤਸਰ) 7 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਭਾਰਤ-ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀ ਅਟਾਰੀ ਵਾਹਗਾ ਸਰਹੱਦ ’ਤੇ ਹੋ ਰਹੀ ਰੀਟਰੀਟ ਸੈਰਾਮਨੀ ਰੋਜ਼ਾਨਾ ਦੀ ਤਰ੍ਹਾਂ ਹੋਵੇਗੀ ਪਰ ਸੈਲਾਨੀਆਂ ਨੂੰ ਦਰਸ਼ਕ ਗੈਲਰੀ ਵੱਲ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪਹਿਲਗਾਮ ਹਮਲੇ ਤੋਂ ਬਾਅਦ ਬੀ.ਐਸ.ਐਫ਼. ਵਲੋਂ ਝੰਡੇ ਦੀ ਰਸਮ ਪਾਕਿਸਤਾਨ ਰੇਂਜਰ ਨਾਲ ਹੱਥ ਮਿਲਾਉਣ ਤੋਂ ਬਗੈਰ ਅਤੇ ਮੇਨ ਗੇਟ ਬੰਦ ਕਰਕੇ ਹੀ ਕੀਤੀ ਜਾਂਦੀ ਹੈ। ਭਾਰਤੀ ਫ਼ੌਜ ਵਲੋਂ ਪਾਕਿਸਤਾਨ ਵਿਖੇ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰਨ ਤੋਂ ਬਾਅਦ ਸੈਲਾਨੀਆਂ ਨੂੰ ਅੱਜ ਦਰਸ਼ਕ ਗੈਲਰੀ ਵੱਲ ਨਹੀਂ ਜਾਣ ਦਿੱਤਾ ਜਾਵੇਗਾ ਤਾਂ ਕਿ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ।