ਸਰਹੱਦੀ ਇਲਾਕੇ ਵਿਚਲੇ ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ਲੱਗੀਆਂ

ਖੇਮਕਰਨ, 7 ਮਈ (ਰਾਕੇਸ਼ ਬਿੱਲਾ)-ਭਾਰਤ ਤੇ ਪਾਕਿਸਤਾਨ ਵਿਚ ਜੰਗ ਵਾਲਾ ਮਾਹੌਲ ਬਣਨ ਕਰਕੇ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਸਥਿਤੀ ਆਮ ਵਰਗੀ ਹੈ। ਲੋਕ ਆਮ ਦਿਨਾਂ ਵਾਂਗ ਆਪਣੇ ਕੰਮਕਾਜ ਵਿਚ ਰੁੱਝੇ ਹੋਏ ਹਨ ਪਰ ਫਿਰ ਵੀ ਅੰਦਰਖਾਤੇ ਲੋਕਾਂ ਦੇ ਮਨਾਂ ਵਿਚ ਸਥਿਤੀ ਨੂੰ ਲੈ ਕੇ ਚਿੰਤਾ ਜ਼ਰੂਰ ਵਧਦੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਇਲਾਕਾ ਵਾਸੀਆਂ ਵਲੋਂ ਆਪਣੇ ਵਾਹਨਾਂ ਵਿਚ ਤੇਲ ਪਵਾਉਣ ਦੀ ਹੋੜ ਲੱਗੀ ਹੋਈ ਹੈ। ਅੱਜ ਦਿਨ ਚੜ੍ਹਦਿਆਂ ਹੀ ਲੋਕ ਆਪਣੇ ਟਰੈਕਟਰ ਟ੍ਰਾਲੀਆਂ, ਕਾਰਾਂ ਜੀਪਾਂ ਤੇ ਮੋਟਰਸਾਈਕਲਾਂ ਦੀਆਂ ਤੇਲ ਟੈਂਕੀਆਂ ਫੁੱਲ ਕਰਵਾਉਣ ਵਿਚ ਲੱਗ ਗਏ, ਜਿਸ ਕਾਰਨ ਪੈਟਰੋਲ ਪੰਪਾਂ ਉਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਜਿਸ ਦੇ ਚੱਲਦਿਆਂ ਕਾਫੀ ਪੈਟਰੋਲ ਪੰਪਾਂ ਵਾਲਿਆਂ ਪੰਪ ਬੰਦ ਕਰ ਦਿੱਤੇ ਹਨ।ਉਨ੍ਹਾਂ ਕਿਹਾ ਕਿ ਉੱਪਰੋਂ ਆਈਆਂ ਹਦਾਇਤਾਂ ਕਾਰਨ ਸਪਲਾਈ ਬੰਦ ਕਰ ਦਿੱਤੀ ਹੈ ਪਰ ਲੋਕ ਆਪਣੇ ਸੰਦ ਲੈ ਕੇ ਲਗਾਤਾਰ ਪੁੱਜ ਰਹੇ ਹਨ।