ਸਰਹੱਦੀ ਪਿੰਡਾਂ ਵਿਚੋਂ ਲੋਕਾਂ ਦਾ ਪਲਾਇਨ ਸ਼ੁਰੂ

ਖਾਲੜਾ, 7 ਮਈ (ਜੱਜਪਾਲ ਸਿੰਘ ਜੱਜ)-ਭਾਰਤ ਅਤੇ ਪਾਕਿਸਤਾਨ ਵਿਚ ਬਣੇ ਜੰਗ ਦੇ ਮਾਹੌਲ ਨੂੰ ਮੁੱਖ ਰੱਖਦਿਆਂ ਸਰਹੱਦੀ ਪਿੰਡਾਂ ਦੇ ਲੋਕਾਂ ਵਲੋਂ ਪਲਾਇਨ ਸ਼ੁਰੂ ਕਰ ਦਿੱਤਾ ਗਿਆ ਹੈ। ਕਸਬਾ ਖਾਲੜਾ ਤੋਂ ਅੱਗੇ ਪੈਂਦੇ ਸਰਹੱਦੀ ਪਿੰਡ ਥੇਹਕੱਲਾ ਤੇ ਗਿੱਲਪਨ ਵਿਚੋਂ ਕੁਝ ਪਰਿਵਾਰਾਂ ਵਲੋਂ ਆਪਣਾ ਘਰੇਲੂ ਸਾਮਾਨ ਅਤੇ ਡੰਗਰਾਂ ਨੂੰ ਪਿੱਛੇ ਲਿਜਾਇਆ ਗਿਆ, ਜਦੋਂਕਿ ਪਿੰਡ ਥੇਹ ਕੱਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਿੰਡ ਪਹੂਵਿੰਡ ਵਿਖੇ ਪਹੁੰਚਾ ਦਿੱਤੇ ਗਏ ਹਨ।