ਦਸੂਹਾ 'ਚ 8 ਵਜੇ ਹੋਵੇਗਾ ਬਲੈਕ ਆਊਟ
ਦਸੂਹਾ, 7 ਮਾਈ (ਕੌਸ਼ਲ)-ਭਾਰਤ-ਪਾਕਿ ਦੇ ਵਧੇ ਤਣਾਅ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਵਲੋਂ ਜੋ ਬਲੈਕ ਆਊਟ ਦਾ ਮੌਕ ਡਰਿੱਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ, ਉਸ ਸੰਬੰਧ ਵਿਚ ਦਸੂਹਾ ਵਿਖੇ ਵੀ ਇਹ ਬਲੈਕ ਆਊਟ ਰਾਤ 8 ਵਜੇ ਤੋਂ ਲੈ ਕੇ 8.10 ਤੱਕ ਕੀਤਾ ਜਾਵੇਗਾ। ਇਸ ਸਬੰਧੀ ਕਾਰਜਸਾਧਕ ਅਫਸਰ ਕਮਲਜਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ 7 ਵਜੇ ਹੂਟਰ ਵੱਜੇਗਾ। ਉਪਰੰਤ ਦੂਜਾ ਹੂਟਰ 8 ਵਜੇ ਵੱਜੇਗਾ ਜਦੋਂ ਬਲੈਕ ਆਊਟ ਕਰਨਾ ਹੋਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਲੋਕ ਇਸ ਬਲੈਕ ਆਊਟ ਵਾਲੀ ਮੌਕ ਡਰਿੱਲ ਵਿਚ ਸਾਥ ਦੇਣ।