JALANDHAR WEATHER

ਬੱਚਿਆਂ ਨਾਲ ਭਰੀ ਵੈਨ ਦੀ ਟਿੱਪਰ ਨਾਲ ਟੱਕਰ 'ਚ 7 ਦੀ ਮੌਤ

ਸਮਾਣਾ (ਪਟਿਆਲਾ), 7 ਮਈ (ਸਾਹਿਬ ਸਿੰਘ, ਹਰਵਿੰਦਰ ਸਿੰਘ ਟੋਨੀ)-ਪੰਜਾਬ 'ਚ ਵੱਡਾ ਹਾਦ.ਸਾ ਵਾਪਰਿਆ ਹੈ। ਬੱਚਿਆਂ ਨਾਲ ਭਰੀ ਵੈਨ ਦੀ ਟਿੱਪਰ ਨਾਲ ਟੱਕਰ ਵਿਚ 4 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਤਾਜ਼ਾ ਅਪਡੇਟ ਅਨੁਸਾਰ ਸਮਾਣਾ-ਪਟਿਆਲਾ ਸੜਕ ਉਤੇ ਸਕੂਲ ਵੈਨ ਅਤੇ ਟਿੱਪਰ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ 6 ਸਕੂਲੀ ਬੱਚਿਆਂ ਅਤੇ ਵੈਨ ਦੇ ਡਰਾਈਵਰ ਦੀ ਮੌਤ ਹੋ ਗਈ ਹੈ ਅਤੇ 9 ਬੱਚੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਪਟਿਆਲਾ ਦੇ ਹਸਪਤਾਲਾਂ ਵਿਚ ਭੇਜ ਦਿੱਤਾ ਗਿਆ ਹੈ। ਹਾਦਸੇ ਦੀ ਖ਼ਬਰ ਸੁਣਦੇ ਹੀ ਉਪ ਮੰਡਲ ਮੈਜਿਸਟ੍ਰੇਟ ਸ. ਕਿਰਪਾਲ ਵੀਰ ਸਿੰਘ, ਪੁਲਿਸ ਉਪ ਕਪਤਾਨ ਸਮਾਣਾ ਗੁਰਇਕਬਾਲ ਸਿੰਘ ਸਿਕੰਦ ਮੌਕੇ ਉਤੇ ਪਹੁੰਚ ਗਏ ਅਤੇ ਜੇ.ਸੀ.ਬੀ. ਦੀ ਮਦਦ ਨਾਲ ਬੱਚਿਆਂ ਨੂੰ ਨੁਕਸਾਨੀ ਵੈਨ ਵਿਚੋਂ ਬਾਹਰ ਕੱਢਿਆ। ਬੱਚੇ ਭੁਪਿੰਦਰਾ ਸਕੂਲ ਪਟਿਆਲਾ ਦੇ ਦੱਸੇ ਗਏ ਹਨ। ਬੱਚੇ ਸਮਾਣਾ ਦੇ ਦੱਸੇ ਜਾ ਰਹੇ ਹਨ। ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਸਾਬਕਾ ਵਿਧਾਇਕ ਰਜਿੰਦਰ ਸਿੰਘ, 'ਆਪ' ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਮਿੰਟੂ, ਸਾਬਕਾ ਚੇਅਰਮੈਨ ਪਰਦਮਨ ਸਿੰਘ ਵਿਰਕ ਅਤੇ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਹਾਦਸੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ