ਪਤੀ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ

ਕਪੂਰਥਲਾ/ਭੰਡਾਲ ਬੇਟ, 7 ਮਈ (ਜੋਗਿੰਦਰ ਸਿੰਘ ਜਾਤੀਕੇ)-ਥਾਣਾ ਢਿੱਲਵਾਂ ਅਧੀਨ ਪੈਂਦੇ ਪਿੰਡ ਧਾਲੀਵਾਲ ਬੇਟ ਵਿਖੇ ਅੱਜ ਤੜਕਸਾਰ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਕ਼ਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਧਾਲੀਵਾਲ ਬੇਤ ਦੇ ਅੰਮ੍ਰਿਤਪਾਲ ਸਿੰਘ ਜੋ ਕਿ 1 ਮਈ ਨੂੰ ਹੀ ਵਿਦੇਸ਼ ਵਿਚੋਂ ਵਾਪਸ ਇੰਡੀਆ ਆਇਆ ਸੀ, ਨੇ ਅੱਜ ਆਪਣੀ ਪਤਨੀ ਰਾਜਬੀਰ ਕੌਰ ਦਾ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਕ਼ਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਣ ਉਤੇ ਡੀ. ਐਸ. ਪੀ. ਭੁਲੱਥ ਕਰਨੈਲ ਸਿੰਘ ਅਤੇ ਥਾਣਾ ਮੁਖੀ ਮਨਜੀਤ ਸਿੰਘ ਘਟਨਾ ਸਥਾਨ ਉਤੇ ਪੁੱਜੇ ਅਤੇ ਫਿੰਗਰ ਪ੍ਰਿੰਟ ਮਾਹਿਰ ਵੀ ਮੌਕੇ ਉਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ।