ਅੰਮ੍ਰਿਤਸਰ 'ਚ ਬਲੈਕ ਆਊਟ
ਅੰਮ੍ਰਿਤਸਰ, 8 ਮਈ (ਰੇਸ਼ਮ ਸਿੰਘ) -ਜੰਮੂ ਹਵਾਈ ਅੱਡੇ ਤੇ ਹੋਏ ਹਮਲੇ ਉਪਰੰਤ ਅੰਮ੍ਰਿਤਸਰ 'ਚ ਬਲੈਕ ਆਊਟ ਸ਼ੁਰੂ ਕਰ ਦਿੱਤਾ ਗਿਆ ਹੈ। ਜੋ ਕਿ ਰਾਤ 9 ਵਜੇ ਸਾਰੇ ਸ਼ਹਿਰ ਦੀਆਂ ਬੱਤੀਆਂ ਬੰਦ ਹੋ ਗਈਆਂ ਹਨ ਅਤੇ ਰਵਾਨਾਂ ਦੀ ਆਵਾਜ਼ ਆਈ ਰੋਕ ਦਿੱਤੀ ਗਈ ਹੈ। ਪੁਸ਼ਟੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਨੀ ਨੇ ਦੱਸਿਆ ਕਿ ਇਹ ਬਲੈਕ ਆਊਟ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।