ਭੁਲੱਥ ਵਿੱਚ ਮੁਕੰਮਲ ਬਲੈਕ ਆਊਟ
ਬਲੈਕ ਆਊਟ ਦੌਰਾਨ ਲੋਕ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ : ਐਸ ਐਚ ਓ ਭੁਲੱਥ ਭੁਲੱਥ, 8 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜਨ ਕਸਬਾ ਭੁਲੱਥ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਤ 9:30 ਤੋਂ ਲੈ ਕੇ 10 ਬਲੈਕ ਆਊਟ ਕੀਤਾ ਗਿਆ, ਬਲੈਕ ਆਊਟ ਦੌਰਾਨ ਸਾਰੇ ਕਸਬੇ ਵਿੱਚ ਲਾਈਟਾਂ ਬੰਦ ਰੱਖੀਆਂ ਗਈਆਂ, ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਮੁਖੀ ਐਸ ਐਚ ਓ ਹਰਜਿੰਦਰ ਸਿੰਘ ਨੇ ਕਿਹਾ,ਕਿ ਬਲੈਕ ਆਊਟ ਨੂੰ ਲੈ ਕੇ ਲੋਕ ਘਬਰਾਉਣ ਨਾ, ਸਗੋਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ, ਉਨਾਂ ਕਸਬੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ, ਕਿ ਘਰਾਂ ਵਿੱਚ ਲਾਈਟਾਂ, ਇਨਵਰਟਰ ਬੰਦ ਰੱਖਣ, ਬਲੈਕ ਆਊਟ ਅਭਿਆਸ ਕੇਵਲ ਇਹਤਿਆਤੀ ਕਦਮ ਹੈ, ਜਿਸ ਕਰਕੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ