ਬਲਾਕ ਸੁਲਤਾਨਪੁਰ ਲੋਧੀ 'ਚ 9.30 ਵਜੇ ਤੋਂ ਬਲੈਕ ਆਊਟ ਸ਼ੁਰੂ, ਚਾਰੇ ਪਾਸੇ ਕੁੱਪ ਹਨ੍ਹੇਰਾ ਛਾਇਆ
ਸੁਲਤਾਨਪੁਰ ਲੋਧੀ, 8 ਮਈ (ਥਿੰਦ)-ਭਾਰਤ ਤੇ ਪਾਕਿਸਤਾਨ ਵਿਚ ਪੈਦਾ ਹੋਏ ਤਣਾਅ ਦੌਰਾਨ ਅੱਜ ਬਲਾਕ ਸੁਲਤਾਨਪੁਰ ਲੋਧੀ ਦੇ ਸਮੁੱਚੇ ਪਿੰਡਾਂ ਵਿਚ ਬਲੈਕ ਆਊਟ ਕੀਤਾ ਗਿਆ। ਚਾਰੇ ਪਾਸੇ ਕੁੱਪ ਹਨ੍ਹੇਰਾ ਛਾਇਆ ਰਿਹਾ। ਪਵਿੱਤਰ ਸ਼ਹਿਰ ਅੰਦਰ ਵੀ ਪੂਰੀ ਤਰ੍ਹਾਂ ਬਲੈਕ ਆਊਟ ਲਾਗੂ ਹੋਇਆ ਹੈ।