JALANDHAR WEATHER

ਪ੍ਰਨੀਤ ਕੌਰ ਨੇ 12ਵੀਂ ਦੇ ਨਤੀਜੇ 'ਚ ਪੰਜਾਬ 'ਚੋਂ 20ਵਾਂ ਅਤੇ ਜ਼ਿਲ੍ਹਾ ਫ਼ਤਹਿਗੜ੍ਹ 'ਚੋਂ ਪਹਿਲਾ ਸਥਾਨ ਕੀਤਾ ਪ੍ਰਾਪਤ

 ਖਮਾਣੋਂ (ਫ਼ਤਹਿਗੜ੍ਹ ਸਾਹਿਬ), 14 ਮਈ(ਮਨਮੋਹਣ ਸਿੰਘ ਕਲੇਰ)- ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਖਮਾਣੋਂ ਕਲਾਂ ਦੀ ਵਿਦਿਆਰਥਣ ਪ੍ਰਨੀਤ ਕੌਰ ਮਨੈਲਾ ਸਪੁੱਤਰੀ ਬਲਜੀਤ ਸਿੰਘ ਮਨੈਲਾ ਨੇ ਸੁਪਰ ਮੈਡੀਕਲ ਗਰੁੱਪ 'ਚ ਕੁਲ ਅੰਕਾਂ ਚੋਂ 500/495 ਅੰਕ ਪ੍ਰਾਪਤ ਕਰਕੇ,ਜਿਹੜੇ ਕਿ 99 ਫ਼ੀਸਦੀ ਬਣਦੇ ਹਨ, ਪੰਜਾਬ 'ਚੋ 20ਵਾਂ ਅਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਆਪਣੀ ਇਸ ਮਾਣਮੱਤੀ ਪ੍ਰਾਪਤੀ ਤੇ ਮਾਣ ਹਾਸਲ ਕਰਦਿਆਂ ਪ੍ਰਨੀਤ ਕੌਰ ਮਨੈਲਾ ਨੇ ਇਸ ਨਤੀਜੇ ਦਾ ਸਿਹਰਾ ਆਪਣੀ ਸਖ਼ਤ ਮਿਹਨਤ, ਆਪਣੇ ਸਕੂਲ ਪ੍ਰਿੰਸੀਪਲ, ਸਮੂਹ ਸਕੂਲ ਸਟਾਫ ਅਤੇ ਆਪਣੇ ਮਾਤਾ ਪਿਤਾ ਨੂੰ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ